ਖੁਸ਼ਖਬਰੀ ! ਹੁਣ ਧੀਆਂ ਦੇ ਜਨਮ 'ਤੇ ਮਿਲਣਗੇ ਪੈਸੇ, Punjab ਸਰਕਾਰ ਦਾ ਵੱਡਾ ਫ਼ੈਸਲਾ |Punjab News |OneIndia Punjabi

2023-07-01 0

ਦੂਸਰੀ ਧੀ ਦੇ ਜਨਮ 'ਤੇ ਮਿਲਣਗੇ 6 ਹਜ਼ਾਰ ਰੁਪਏ | ਜੀ ਹਾਂ, ਪੰਜਾਬ ਸਰਕਾਰ ਦੁਆਰਾ ਲਿੰਗ-ਅਨੁਪਾਤ ’ਚ ਸੁਧਾਰ ਕਰਨ ਲਈ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਤਹਿਤ ਔਰਤਾਂ ਨੂੰ ਦੂਸਰੀ ਧੀ ਦੇ ਜਨਮ ਮੌਕੇ 6 ਹਜ਼ਾਰ ਦੀ ਇੱਕ ਮੁਸ਼ਤ ਆਰਥਿਕ ਮਦਦ ਦਿੱਤੀ ਜਾਵੇਗੀ। ਇਸ ਯੋਜਨਾ ਦੇ ਸਬੰਧ ’ਚ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਹ ਮਦਦ ਪ੍ਰਧਾਨ ਮੰਤਰੀ ਮਾਤ੍ਰਿਤ ਵੰਦਨਾ ਯੋਜਨਾ ਤਹਿਤ ਦੁੱਧ ਪਿਲਾਉਣ ਵਾਲੀ ਮਾਂ ਨੂੰ ਦਿੱਤੀ ਜਾਵੇਗੀ। ਇਸ ਯੋਜਨਾ ਦੇ ਤਹਿਤ ਪਹਿਲੇ ਬੱਚੇ ਦੇ ਜਨਮ ਮੌਕੇ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ 5 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਹ। ਮੰਤਰੀ ਨੇ ਦੱਸਿਆ ਕਿ ਕੁੜੀ ਦੇ ਜਨਮ ਤੋਂ ਬਾਅਦ 6 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਨਾਲ ਕੁੜੀਆਂ ਦੇ ਜਨਮ ’ਚ ਘੱਟ ਰਹੇ ਲਿੰਗ-ਅਨੁਪਾਤ ’ਚ ਸੁਧਾਰ ਹੋਵੇਗਾ।
.
Good news! Now money will be given on the birth of daughters, Punjab government's big decision.
.
.
.
#punjabnews #aapgovernment #governmentofpunjab